ਕਾਰ ਐਕਸੀਡੈਂਟ ਕਲੇਮ

ਇਕ ਕਾਰ ਦੁਰਘਟਨਾ ਵਿਚ

PDF

ਕਾਰ ਦੁਰਘਟਨਾਵਾਂ ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਪਿਆਰਿਆਂ ਦੀਆਂ ਜ਼ਿੰਦਗੀਆਂ ਨੂੰ ਨਾਟਕੀ ਰੂਪ ਵਿਚ ਬਦਲ ਸਕਦੀਆਂ ਹਨ।   ਇਕ ਦੁਰਘਟਨਾ ਦੇ ਅਸਰ ਸਾਨੂੰ ਸਰੀਰਕ ਤੌਰ ਤੇ, ਭਾਵਾਤਮਕ ਤੌਰ ਤੇ ਅਤੇ ਵਿੱਤੀ ਤੌਰ ਤੇ ਧੱਕਾ ਮਾਰਦੇ ਹਨ। 

ਮਾਮਲੇ ਹੋਰ ਬਦਤਰ ਬਣਾਉਣ ਲਈ, ਅਸੀਂ ਇਕ ਲਗਾਤਾਰ ਬਦਲਦੇ ਰਹਿਣ ਵਾਲੀ ਕਨੂੰਨੀ ਪ੍ਰਣਾਲੀ ਵਿਚ ਧਸੇ ਹੋਏ ਹਾਂ ਜਿਸਨੇ ਉਪਲਬਧ ਬੀਮਾ ਕਵਰੇਜ ਨੂੰ ਵਰਤਮਾਨ ਤੌਰ ਤੇ ਘਟਾਇਆ ਹੈ।  ਕੁਝ ਬਹੁਤ ਥੋਡ਼ੀਆਂ ਉਪਚਾਰ ਅਤੇ ਸੇਵਾਵਾਂ OHIP ਜਾਂ ਬੀਮਾ ਕੰਪਨੀਆਂ ਰਾਹੀਂ ਕਵਰ ਹੁੰਦੀਆਂ ਹਨ।

ਅਕਸਰ ਕਨੂੰਨੀ ਅਤੇ ਬੀਮਾ ਪ੍ਰਣਾਲੀ ਦੀਆਂ ਸਮੱਸਿਆਵਾਂ ਨਾਲ ਪਹਿਲਾ ਸਾਹਮਣਾ ਉਦੋਂ ਹੁੰਦਾ ਹੈ ਜਦੋਂ ਮਦਦ ਦੀ ਸਭ ਤੋਂ ਜ਼ਿਆਦਾ ਲੋਡ਼ ਹੁੰਦੀ ਹੈ।  ਉਸ ਮਾਹੌਲ ਦਾ ਸਾਹਮਣਾ  ਕਰਨ ਲਈ ਜੋ ਦੁਰਘਟਨਾ ਦੇ ਸ਼ਿਕਾਰ ਵਿਅਕਤੀਆਂ ਬਜਾਏ ਬੀਮਾ ਕੰਪਨੀਆਂ ਦੀ ਤਰਫ਼ਦਾਰੀ ਕਰਦਾ ਹੈ, ਇਕ ਵਕੀਲ ਦੀ ਲੋਡ਼ ਬਹੁਤ ਅਹਿਮ ਹੁੰਦੀ ਹੈ ਜੋ ਜ਼ਿੰਮੇਵਾਰੀ ਸੰਭਾਲ ਸਕੇ ਅਤੇ ਗੁੰਝਲਾਂ ਨੂੰ ਸਰਲ ਬਣਾ ਸਕੇ।

ਕੈਰੰਜ਼ਾ ਵਿਖੇ, ਅਸੀਂ ਬਹੁਤ ਸਾਰੀਆਂ ਚੁਣੌਤੀਆਂ ਸਮਝਦੇ ਹਾਂ ਜਿੰਨ੍ਹਾਂ ਦਾ ਤੁਸੀਂ ਇਕ ਦੁਰਘਟਨਾ ਹੋਣ ਤੋਂ ਬਾਦ ਸਾਹਮਣਾ ਕਰਦੇ ਹੋ।   ਬੀਮਾ ਕੰਪਨੀ ਦੇ ਤੁਹਾਡੇ  ਅਧਿਕਾਰਾਂ ਨੂੰ ਦੇਣ ਤੋਂ ਇਨਕਾਰ  ਦਾ ਸਾਡਾ ਜਵਾਬ ਸਪਸ਼ਟ ਅਤੇ ਸਿੱਧਾ ਹੁੰਦਾ ਹੈ: ਤੁਹਾਡੀ ਰਿਕਵਰੀ ਸਾਡੀ ਪਹਿਲੀ ਪ੍ਰਥਮਤਾ ਹੁੰਦੀ ਹੈ। 

ਤੁਹਾਡੇ ਦਾਅਵੇ ਦੀ ਸ਼ੁਰੂਆਤ ਤੋਂ, ਤੁਸੀਂ ਆਪਣੀਆਂ ਵਿਅਕਤੀਗਤ ਲੋਡ਼ਾਂ ਦੇ ਆਧਾਰ ਤੇ ਸੀਜ਼ਰ ਕੈਰੰਜ਼ਾ ਤੋਂ ਤੁਰੰਤ ਅਗਵਾਈ ਅਤੇ ਵਿਸ਼ੇਸ਼ੱਗਤਾ ਪ੍ਰਾਪਤ ਕਰੋਗੇ।  ਕੈਰੰਜ਼ਾ ਦੀ ਇਕ ਸਮਰਪਿਤ, ਸਫ਼ਲਤਾ ਦੀ ਦਿਸ਼ਾ ਵੱਲ ਐਕਸੀਡੈਂਟ ਬੈਨੀਫਿਟ ਟੀਮ ਹੈ ਜਿਸ ਕੋਲ ਤਜਰਬਾ ਹੈ ਅਤੇ ਜਿਸ ਕੋਲ ਸਖ਼ਤ ਅਤੇ ਗੁੰਝਲਦਾਰ ਝਗਡ਼ਿਆਂ ਵਿਚ ਤੁਹਾਡੀ ਖਾਤਰ ਹਿਮਾਇਤ ਕਰਨ ਲਈ ਲੁਡ਼ੀਂਦਾ ਫੋਕਸ ਹੁੰਦਾ ਹੈ।  ਸਾਡੇ ਕੋਲ ਵਿਸ਼ੇਸ਼ੱਗ ਜਾਣਕਾਰੀ ਅਤੇ ਬੀਮਾ ਅਤੇ ਮੈਡੀਕਲ ਪ੍ਰਣਾਲੀ ਦੀ ਬਹੁਤ ਜ਼ਿਆਦਾ ਸਮਝ ਹੈ ਜੋ ਸਾਨੂੰ ਇਸ ਯੋਗ ਬਣਾਉਂਦੀ ਹੈ ਕਿ ਤੁਹਾਨੂੰ ਸੇਵਾਂ ਅਤੇ ਮੁਆਵਜ਼ਾ ਪ੍ਰਾਪਤ ਕਰਨ ਵਿਚ ਮਦਦ ਦਿੱਤੀ ਜਾਵੇ ਜਿਸਦੇ ਤੁਸੀਂ ਲਾਇਕ ਹੁੰਦੇ ਹੋ। 

ਸਾਡੀ ਟੀਮ ਹੇਠ ਲਿਖੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਿਚ ਲਗਾਤਾਰ ਸਫ਼ਲ ਰਹੀ ਹੈ ਅਤੇ ਅੱਗੇ ਵੱਧਦੀ ਰਹੀ ਹੈ :

 • ਮੋਟਰ ਗੱਡੀ ਦੀ ਟੱਕਰ ਜਿੱਥੇ  ਸੱਟ ਲੱਗੀ ਹੈ:
  • ਕਾਰ ਜਾਂ ਟ੍ਰਕ ਵਿਚ ਇਕ ਡਰਾਈਵਰ ਜਾਂ ਯਾਤਰੀ ਵਜੋਂ 
  • ਮੋਟਰਸਾਈਕਲ ਜਾਂ ATV ਦੇ ਚਾਲਕ ਵਜੋਂ
  • ਇਕ ਪੈਦਲ ਯਾਤਰੀ ਜਾਂ ਸਾਈਕਲ ਚਾਲਕ ਵਜੋਂ
 • ਦੁਰਘਟਨਾ ਵਿੱਚ ਹੋਈ ਮੌਤ ਲਈ  ਜਾਂ ਗ਼ਲਤ ਤਰੀਕੇ ਨਾਲ ਹੋਈ ਮੌਤ ਲਈ ਦਾਅਵੇ
 • ਅੰਗਹੀਣਤਾ ਬੀਮਾ ਝਗਡ਼ੇ ਜੋ ਤੁਹਾਡੇ ਨੁਕਸਾਨ ਤੋਂ ਪੈਦਾ ਹੁੰਦੇ ਹਨ ਭਾਵੇਂ ਇਕ ਮੋਟਰ ਗੱਡੀ ਦੀ ਟੱਕਰ ਹੀ ਉਸ ਨੁਕਸਾਨ ਦਾ ਕਾਰਣ ਹੁੰਦੀ ਹੈ ਜਾਂ ਨਹੀਂ। 

PDF

ਕਾਰ ਐਕਸੀਡੈਂਟ ਕਲੇਮ

ਤੁਹਾਡੀਆਂ ਸੱਟਾਂ

ਹਰ ਮਿਲਣੀ, ਫੋਨ ਕਾਲ ਅਤੇ ਸੰਪਰਕ ਦੌਰਾਨ, ਸਾਡਾ ਮੁੱਖ ਉਦੇਸ਼ ਤੁਹਾਨੂੰ ਅਰਾਮਦੇਹ, ਸੁਰੱਖਿਅਤ ਅਤੇ ਅਪਣੱਤ ਮਹਿਸੂਸ ਕਰਾਉਣਾ ਹੁੰਦਾ ਹੈ।

ਗੰਭੀਰ ਸੱਟਾਂ ਦੇ ਲੱਛਣ ਦੁਰਘਟਨਾ ਤੋਂ ਬਾਦ ਮਹੀਨਿਆਂ ਜਾਂ ਸਾਲਾਂ ਤੱਕ ਅਕਸਰ ਪੈਦਾ ਨਹੀਂ ਹੁੰਦੇ ਜਾਂ ਖਾਸ ਤੌਰ ਤੇ ਇੰਨ੍ਹਾਂ ਦਾ ਨਿਦਾਨ ਨਹੀਂ ਕੀਤਾ ਜਾਂਦਾ।   ਅਸੀਂ ਇਹ ਸਮਝਣ ਵਿਚ ਤੁਹਾਡੀ ਮਦਦ ਲਈ ਕਿ ਤੁਹਾਡੀ ਰਿਕਵਰੀ ਵਿਚ ਕੀ ਸ਼ਾਮਲ ਹੈ ਅਤੇ ਕਨੂੰਨੀ ਅਤੇ ਸਿਹਤ ਦੇਖਭਾਲ ਦੋਹਾਂ ਵਿਚਾਰਾਂ ਤੋਂ ਸਰਬੋਤਮ ਕਿਵੇਂ ਅੱਗੇ ਵੱਧਣਾ ਹੈ, ਇਸ ਰਸਤੇ ਦੇ ਹਰ ਕਦਮ ਤੇ ਤੁਹਾਡੇ ਨਾਲ ਹਾਂ। ਅਸੀਂ ਤੁਹਾਨੂੰ ਵਿਸ਼ੇਸ਼ੱਗਾਂ ਨਾਲ ਕੰਮ ਕਰਨ ਦੇ ਆਪਣੇ ਸਾਲਾਂ ਦੇ ਤਜਰਬੇ ਦੇ ਲਾਭ ਦੀ ਪੇਸ਼ਕਸ਼ ਕਰਦੇ ਹਾਂ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਰਿਕਵਰੀ ਦੀ ਹਰ ਸਟੇਜ ਤੇ ਮਦਦ ਕਰੇਗਾ। 

ਅਸੀਂ ਉੰਨ੍ਹਾਂ ਲੋਕਾਂ ਦੀ ਮਦਦ ਕਰਨ ਵਿਚ ਵਿਸ਼ੇਸ਼ੱਗ ਹਾਂ ਜੋ ਹੇਠ ਲਿਖੇ ਤੋਂ ਕਸ਼ਟ ਸਹਿੰਦੇ ਹਨ:

 • ਦਿਮਾਗੀ ਸੱਟ
 • ਰੀਡ਼ ਦੀ ਹੱਡੀ ਦੀ ਸੱਟ
 • ਜਿਸਮਾਨੀ ਸੱਟ
 • ਬਾਲ ਸੱਟ
 • ਤਬਾਹਕਾਰੀ ਸੱਟ

ਤੁਹਾਡੇ ਲਈ ਉਪਲਬਧ ਦੁਰਘਟਨਾ ਫਾਇਦਿਆਂ ਦੀ ਮਾਤਰਾ ਅਤੇ ਕਿਸਮ ਨੂੰ ਵਧਾਉਣ ਦੁਆਰਾ ਕਨੂੰਨ “ਤਬਾਹਕਾਰੀ” ਨੁਕਸਾਨਾਂ ਨੂੰ ਹੋਰ ਗੰਭੀਰ ਨੁਕਸਾਨਾਂ ਤੋਂ ਵੱਖ ਕਰਦਾ ਹੈ।  ਇਹ ਇਕ ਕਨੂੰਨੀ ਪਰਿਭਾਸ਼ਾ ਹੈ ਜੋ ਮੈਡੀਕਲ ਮਦਦ ਵੱਲ ਤੁਹਾਡੀ ਪਹੁੰਚ ਤੇ ਅਸਰ ਕਰਦੀ ਹੈ।

ਸਾਡੀ ਟੀਮ ਉਸ ਸਮੇਂ ਤੁਹਾਡੀ ਵਕਾਲਤ ਕਰਦੀ ਹੈ ਜਦੋਂ ਤੁਸੀਂ ਹੋਠ ਲਿਖੇ ਤੋਂ ਕਸ਼ਟ ਸਹਿਣ ਕੀਤਾ ਹੈ:

 • ਕਵਾਡ੍ਰੀਪਲੇਗਿਆ ਜਾਂ ਪੈਰਾਪਲੇਗਿਆ ਪੈਦਾ ਕਰਦੀਆਂ ਰੀਡ਼ ਦੀ ਹੱਡੀ ਦੀਆਂ ਸੱਟਾਂ
 • ਇਕ ਬਾਂਹ ਜਾਂ ਲੱਤ ਨੂੰ ਕੱਟਣਾ
 • ਇਕ ਬਾਂਹ ਜਾਂ ਲੱਤ ਵਰਤਣ ਦਾ ਨੁਕਸਾਨ
 • ਨਜ਼ਰ ਦਾ ਪੂਰਾ ਨੁਕਸਾਨ
 • ਗਲਾਸਗੋ ਕੋਮਾ ਸਕੇਲ ਰਾਹੀਂ ਮਿਣਤੀ ਮੁਤਾਬਕ ਦਿਮਾਗ ਦੀ ਸੱਟ
 • ਸਰੀਰਕ, ਮਾਨਸਿਕ ਜਾਂ ਵਿਵਹਾਰਿਕ ਰੋਗ ਜਿਸ ਦੇ ਸਿੱਟੇ ਵਜੋਂ ਪੂਰੇ ਸਰੀਰ ਦਾ 55% ਨੁਕਸਾਨ ਹੁੰਦਾ ਹੈ (ਕੁਝ ਖਾਸ ਕਨੂੰਨੀ ਤੌਰ ਤੇ ਪਰਿਭਾਸ਼ਿਤ ਮੈਡੀਕਲ ਕਸੌਟੀਆਂ ਮੁਤਾਬਕ)।

ਕਾਰ ਐਕਸੀਡੈਂਟ ਕਲੇਮ

ਇਕ ਕਾਰ ਦੁਰਘਟਨਾ ਤੋਂ ਬਾਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ

1. ਸ਼ਾਮਿਲ ਧਿਰਾਂ ਤੋਂ ਸੰਪਰਕ ਜਾਣਕਾਰੀ ਪ੍ਰਾਪਤ ਕਰੋ ਅਤੇ ਰੱਖੋ ਗਵਾਹਾਂ ਸਮੇਤ ਦੁਰਘਟਨਾ ਵਿਚ ਸ਼ਾਮਿਲ ਕਿਸੇ ਵੀ ਵਿਅਕਤੀਆਂ ਦੇ ਨਾਂ, ਪਤੇ, ਫੋਨ ਨੰਬਰ ਅਤੇ ਬੀਮਾ ਜਾਣਕਾਰੀ ਲਿਖੋ।  ਯਕੀਨੀ ਬਣਾਉ ਕਿ ਪੁਲਿਸ ਕੋਲ ਇਹ ਜਾਣਕਾਰੀ ਹੈ।

2. ਆਪਣੇ ਪਰਿਵਾਰਕ ਡਾਕਟਰ ਨਾਲ ਸੰਪਰਕ ਕਰੋ  ਤੁਰੰਤ ਮੈਡੀਕਲ ਇਲਾਜ ਦੀ ਭਾਲ ਕਰੋ। ਭਾਵੇਂ ਤੁਸੀਂ ਉਸ ਥਾਂ ਤੋਂ ਐਂਬੂਲੈਂਸ ਰਾਹੀਂ ਜਾਂਦੇ ਹੋ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਰਿਵਾਰਕ ਡਾਕਟਰ ਨੂੰ 24 ਘੰਟਿਆਂ ਦੇ ਅੰਦਰ ਦੱਸੋ ਤਾਂ ਜੋ ਉਹ ਤੁਹਾਡੀ ਸਹੀ ਤਰੀਕੇ ਨਾਲ ਮਦਦ ਕਰ ਸਕਣ।

3. ਕਨੂੰਨੀਸਲਾਹ ਦੀ ਭਾਲ ਕਰੋ ਇਕ ਨਿਜੀ ਸੱਟ ਕਨੂੰਨੀ ਫਰਮ ਨਾਲ ਸੰਪਰਕ ਕਰੋ ਅਤੇ ਆਪਣੇ ਸਾਰੇ ਵਿਕਲਪਾਂ ਬਾਰੇ ਪਤਾ ਲਗਾਓ। ਇਕ ਬੀਮਾ ਕੰਪਨੀ ਨੂੰ ਕੋਈ ਲਿਖਤ ਜਾਂ ਪੱਕਾ ਬਿਆਨ ਦੇਣ ਤੋਂ ਪਹਿਲਾਂ ਹਮੇਸ਼ਾ ਕਨੂੰਨੀ ਸਲਾਹ ਪ੍ਰਾਪਤ ਕਰੋ। 

4. ਆਪਣੀ ਬੀਮਾ ਕੰਪਨੀ ਨੂੰ ਕਾਲ ਕਰੋ ਅਤੇ ਉੰਨ੍ਹਾਂ ਨੂੰ ਦੱਸੋ ਕਿ ਤੁਹਾਡੀ ਦੁਰਘਟਨਾ ਹੋਈ ਸੀ ਆਪਣੀ ਬੀਮਾ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੰਪਨੀ ਨਾਲ ਗੱਲ ਨਾ ਕਰੋ।  ਜੇ ਤੁਹਾਡਾ ਬੀਮਾ ਨਹੀਂ ਹੋਇਆ ਹੈ, ਉਸ ਕਾਰ ਦੀ ਬੀਮਾ ਕੰਪਨੀ ਨੂੰ ਦੁਰਘਟਨਾ ਦੀ ਸ਼ਿਕਾਇਤ ਕਰੋ ਜਿਸ ਦੀ ਤੁਹਾਡੇ ਨਾਲ ਟੱਕਰ ਹੋਈ।

5. ਦਾਅਵਾ ਕਰੋ  ਆਪਣੀ ਬੀਮਾ ਕੰਪਨੀ ਤੋਂ ਫਾਇਦਿਆਂ ਲਈ ਇਕ ਆਵੇਦਨ-ਪੱਤਰ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ, ਤੁਹਾਨੂੰ ਜਾਂ ਨਿਜੀ ਤੌਰ ਤੇ ਜਾਂ ਫੇਰ ਇਕ ਕਨੂੰਨੀ ਫਰਮ ਰਾਹੀਂ ਇਕ ਦਾਅਵਾ ਲਾਜ਼ਮੀ ਤੌਰ ਤੇ ਸ਼ੁਰੂ ਕਰਨਾ ਚਾਹੀਦਾ ਹੈ। 

6. ਕਿਸੇ ਹੋਰ ਕਵਰੇਜ ਬਾਰੇ ਪਤਾ ਲਗਾਓ ਜੋ ਤੁਹਾਡੇ ਕੋਲ ਹੋ ਸਕਦੀ ਹੈ ਜੇ ਤੁਹਾਡੇ ਕੋਲ ਆਪਣੇ ਰੁਜ਼ਗਾਰਦਾਤਾ ਰਾਹੀਂ ਮੈਡੀਕਲ ਜਾਂ ਅੰਗਹੀਣਤਾ ਬੀਮਾ ਹੈ, ਯਕੀਨੀ ਬਣਾਓ ਕਿ ਤੁਸੀਂ ਉਸ ਬੀਮਾ ਕੰਪਨੀ ਨੂੰ ਦਾਅਵਾ ਕਰਨ ਲਈ ਸਮੇਂ ਦੀਆਂ ਸੀਮਾਵਾਂ ਦਾ ਪਾਲਨ ਕਰਦੇ ਹੋ।

7. ਵਿਸਤਾਰਪੂਰਬਕ ਰਿਕਾਰਡ ਰੱਖੋ  ਕਿਸੇ ਦੀ ਵੀ ਯਾਦ ਸ਼ਕਤੀ ਬਹੁਤ ਘੱਟ ਜਾਂਦੀ ਹੈ- ਇਕ ਟੱਕਰ ਤੋਂ ਬਾਦ ਸਾਰਿਆਂ ਤੋਂ ਘੱਟ। ਮੈਡੀਕਲ/ਸਿਹਤ ਪੇਸ਼ਾਵਰਾਂ ਦੇ ਨਾਂ ਰਿਕਾਰਡ ਕਰੋ ਜੋ ਤੁਹਾਡਾ ਇਲਾਜ ਕਰਦੇ ਹਨ, ਆਪਣੀ ਦੁਰਘਟਨਾ ਨਾਲ ਸੰਬੰਧਤ ਕੋਈ ਵੀ ਖਰਚਿਆਂ ਦੀਆਂ ਸਾਰੀਆਂ ਰਸੀਦਾਂ ਰੱਖੋ ਅਤੇ ਦੁਰਘਟਨਾ ਤੋਂ ਬਾਦ ਆਪਣੀਆਂ ਸਾਰੀਆਂ ਸਿਹਤ ਸਮੱਸਿਆਵਾਂ ਦੀਆਂ ਟਿੱਪਣੀਆਂ ਕਰੋ।

ਕਾਰ ਐਕਸੀਡੈਂਟ ਕਲੇਮ

ਤੁਹਾਡਾ ਕੇਸ

ਇਕ ਆਟੋ ਦੁਰਘਟਨਾ ਤੋਂ ਬਾਦ, ਅਸੀਂ ਹੇਠ ਲਿਖਿਆ ਕਰਾਂਗੇ:

 • ਤੁਹਾਡੇ ਜੀਵਨ ਦੀ  ਸਥਿਤੀ, ਦੁਰਘਟਨਾ, ਅਤੇ ਤੁਹਾਡੀਆਂ ਸੱਟਾਂ ਸਮਝਣ ਲਈ ਤੁਹਾਡੇ ਨਾਲ ਮਿਲਾਂਗੇ
 • ਜਦੋਂ ਤੁਸੀਂ ਹਸਪਤਾਲ ਵਿਚ ਹੁੰਦੇ ਹੋ, ਪਾਰਕਿੰਗ ਪਾਸ ਅਤੇ ਆਪਣੇ ਪਰਿਵਾਰ ਲਈ ਭੋਜਨ ਵਾਊਚਰਾਂ ਦਾ ਇੰਤਜ਼ਾਮ ਕਰ ਰਹੋ ਹੁੰਦੇ ਹੋ ਅਤੇ ਆਪਣੇ ਠਰਿਹਣ ਦੀ ਮਿਆਦ ਲਈ ਇਕ ਟੀਵੀ ਜਾਂ ਫੋਨ ਦਾ ਉਪਲਬਧ ਹੋਣਾ ਯਕੀਨੀ ਬਣਾਉਂਦੇ ਹੋ, ਇਸ ਵਿਚ ਤੁਹਾਡੀ ਮਦਦ ਕਰਾਂਗੇ 
 • ਤੁਹਾਡੇ ਨਜ਼ਦੀਕੀ ਪਰਿਵਾਰ ਨੂੰ ਤੁਹਾਨੂੰ ਮਿਲਾਉਣ ਲਿਆਉਣ ਵਿਚ ਮਦਦ ਕਰਾਂਗੇ - ਭਾਵੋਂ ਕੈਨੇਡਾ ਤੋਂ ਬਾਹਰ 
 • ਨਿਰਧਾਰਨ ਕਰਾਂਗੇ ਕਿ ਕਿਹਡ਼ੀ ਬੀਮਾ ਕੰਪਨੀ ਤੁਹਾਡੇ ਐਕਸੀਡੈਂਟ ਬੈਨੀਫਿਟ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ 
 • ਤੁਹਾਡੇ ਐਕਸੀਡੈਂਟ ਬੈਨੀਫਿਟ ਦਾਅਵਾ ਫਾਰਮ ਭਰਾਂਗੇ, ਪਰਕਿਰਿਆ ਸਮਝਾਵਾਂਗੇ, ਅਤੇ ਬੀਮਾ ਕੰਪਨੀ ਨਾਲ ਇਹ ਯਕੀਨੀ ਬਣਾਉਣ ਲਈ ਫੌਲੋ-ਅੱਪ ਕਰਾਂਗੇ ਕਿ ਤੁਹਾਡੇ ਲਾਭਾਂ ਦਾ ਜਿੰਨ੍ਹਾਂ ਤੇਜ਼ੀ ਨਾਲ ਮੁਮਕਿਨ ਹੋਵੇ, ਭੁਗਤਾਨ ਕੀਤਾ ਜਾਵੇ
 • ਤੁਹਾਡੇ ਪਰਿਵਾਰ ਦੇ ਸਦੱਸਾਂ ਵਿਚੋਂ ਕਿਸੇ ਲਈ ਦਾਅਵੇ ਕਰਾਂਗੇ ਜਿਸ ਨੂੰ ਇਲਾਜ ਦੀ ਲੋਡ਼ ਹੈ ਭਾਵੇਂ ਉਹ ਦੁਰਘਟਨਾ ਵਿਚ ਨਹੀਂ ਸਨ - ਇਹ ਤੁਹਾਡੀਆਂ ਮੈਡੀਕਲ ਪੁਨਰਵਾਸ ਸੀਮਾਵਾਂ ਦੀ ਰੱਖਿਆ ਕਰਦਾ ਹੈ 
 • ਦੁਰਘਟਨਾ ਬਾਰੇ ਪੁਲਿਸ ਰਿਕਾਰਡ ਪ੍ਰਾਪਤ ਕਰਾਂਗੇ ਅਤੇ, ਜੇ ਲੋਡ਼ ਹੋਈ, ਗਵਾਹ ਲੱਭਾਂਗੇ ਅਤੇ ਇੰਟਰਵਿਊ ਕਰਾਂਗੇ
 • ਦੋਸ਼ੀ ਧਿਰ ਨੂੰ ਸੂਚਿਤ ਕਰਾਂਗੇ ਕਿ ਇਕ ਮੁਕੱਦਮੇ ਦੀ ਸੰਭਾਵਨਾ ਹੈ
 • ਤੁਹਾਡੀ ਪਹਿਲੀ ਆਮਦਨੀ ਦੀ ਯੋਗਤਾ, ਨਿਰਭਰਤਾ ਦੇ ਰਿਸ਼ਤੇ, ਭਵਿੱਖੀ ਰੁਜ਼ਗਾਰ ਸੰਭਾਵਨਾਵਾਂ, ਨੁਕਸਾਨ ਅਤੇ ਹੋਰ ਹਾਨੀਆਂ ਨੂੰ ਸਾਬਤ ਕਰਨ ਲਈ ਜਿੰਨ੍ਹੇ ਲਿਖਤੀ ਸਬੂਤਾਂ ਦੀ ਲੋਡ਼ ਹੋਵੇਗੀ, ਉੰਨ੍ਹਾਂ ਦੀ ਬੇਨਤੀ ਅਤੇ ਪਡ਼ਚੋਲ ਕਰਾਂਗੇ 
 • ਕੇਸ ਨਿਪਟਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਦੋਂ ਤੱਕ ਉਡੀਕ ਕਰਾਂਗੇ ਜਦੋਂ ਤੱਕ ਤੁਹਾਡੀ ਸੱਟ ਦੀ ਹੱਦ ਮੈਡੀਕਲ ਵਿਸ਼ੇਸ਼ੱਗਾਂ ਰਾਹੀਂ ਪੂਰੀ ਤਰ੍ਹਾਂ ਸਮਝ ਵਿਚ ਨਹੀਂ ਆਉਂਦੀ 
 • ਇਸ ਬਾਰੇ ਕਿ ਦੁਰਘਟਨਾ ਵਿਚ ਕੀ ਹੋਇਆ ਅਤੇ ਉਸ ਨੇ ਤੁਹਾਨੂੰ ਅਤੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਵਿਸ਼ੇਸ਼ੱਗ ਰਿਪੋਰਟਾਂ ਪ੍ਰਾਪਤ ਕਰਾਂਗੇ 
 • ਅਸੀਂ ਤੁਹਾਨੂੰ ਤੁਹਾਡੇ ਕੇਸ ਦੇ ਅਹਿਮ ਕਦਮਾਂ ਲਈ ਤਿਆਰ ਕਰਾਂਗੇ ਜਿਨ੍ਹਾਂ ਵਿੱਚ ਦੂਸਰੇ ਵਕੀਲ ਦੁਆਰਾ ਸੁਆਲ ਜਵਾਬ, ਸਮਝੌਤਾ ਮੀਟਿੰਗ ਅਤੇ ਬਹਿਸ ਸ਼ਾਮਿਲ ਹੈ। ਖੋਜ, ਦਵਾਈਆਂ ਦੀ ਵਰਤੋਂ, ਅਤੇ ਸੁਣਵਾਈ ਦੇ ਮੁਆਇਨਿਆਂ ਦੇ ਸਮੇਤ ਕੇਸ ਵਿਚ ਅਹਿਮ ਕਦਮਾਂ ਲਈ ਤੁਹਾਨੂੰ ਤਿਆਰ ਕਰਾਂਗੇ 
 • ਤੁਹਾਡੀ ਰਿਕਵਰੀ ਨਾਲ ਸਮਝੌਤਾ ਕੀਤੇ ਬਿਨਾਂ ਜਿੰਨ੍ਹਾਂ ਤੇਜ਼ ਮੁਮਕਿਨ ਹੋ ਸਕੇ, ਤੁਹਾਡੇ ਮਾਮਲੇ ਨੂੰ ਨਿਪਟਾਊਣ ਤੇ ਗੱਲਬਾਤ ਕਰਾਂਗੇ; ਜਿੱਥੇ ਉਹ ਸੰਭਵ ਨਹੀਂ ਹੈ, ਅਸੀਂ ਵਿਚੋਲਪੁਣੇ ਜਾਂ ਇਕ ਪਰਖ ਦੁਆਰਾ ਉਦੋਂ ਤੱਕ ਤੁਹਾਡੀ ਨੁਮਾਇੰਦਗੀ ਕਰਾਂਗੇ ਜਦੋਂ ਤੱਕ ਤੁਸੀਂ ਆਪਣਾ ਮੁਆਵਜ਼ਾ ਰਿਕਵਰ ਨਹੀਂ ਕਰਦੇ

ਕਾਰ ਐਕਸੀਡੈਂਟ ਕਲੇਮ

ਸਭਿਆਚਾਰਕ ਦ੍ਰਿਸ਼ਟੀਕੋਣ

ਕੈਰੰਜ਼ਾ ਵਿਖੇ ਨਾ ਸਿਰਫ ਨਿਜੀ ਸੱਟ ਵਕੀਲ ਅਤੇ ਸਟਾਫ ਭਾਸ਼ਾ ਰੁਕਾਵਟਾਂ ਖਤਮ ਕਰਨ ਵਿਚ ਮਦਦ ਕਰਦੇ ਹਨ , ਅਸੀਂ ਵੀ ਕਿਸੇ ਸਭਿਆਚਾਰਕ ਮੁੱਦਿਆਂ ਵਿਚ ਵੀ ਮਦਦ ਕਰ ਸਕਦੇ ਹਾਂ ਜੋ ਪੈਦਾ ਹੋ ਸਕਦੇ ਹਨ, ਜਿੰਨ੍ਹਾਂ ਵਿਚ ਸ਼ਾਮਲ ਹਨ:

 • ਰਵਾਇਤੀ ਬਨਾਮ ਆਧੁਨਿਕ ਦਵਾਈ ਅਤੇ ਦਵਾਈਆਂ ਬਾਰੇ ਮਤਭੇਦ
 • ਆਪਣੇ ਪਿਆਰਿਆਂ ਨੂੰ ਮੈਡੀਕਲ ਮੁੱਦਿਆਂ ਬਾਰੇ ਸੂਚਿਤ ਕਰਨਾ ਅਤੇ ਪੁਨਰਵਾਸ ਟੀਮਾਂ ਅਤੇ ਪਰਿਵਾਰ ਦੇ ਫੈਸਲਾ ਕਰਨ ਵਾਲੇ ਮੁੱਖ ਵਿਅਕਤੀਆਂ ਵਿਚਕਾਰ ਚਰਚਾਵਾਂ ਆਸਾਨ ਬਣਾਉਣਾ
 • ਸਰੀਰਕ ਭਾਸ਼ਾ ਅਤੇ ਇਹ ਸਮਝਾਉਣਾ ਕਿ ਇਸ ਦੀ ਵਿਆਖਿਆ ਤੁਹਾਡੀ ਦੇਖਭਾਲ ਉੱਤੇ ਕਿਵੇਂ ਅਸਰ ਕਰ ਸਕਦੀ ਹੈ
 • ਦੇਖਭਾਲ, ਇਲਾਜ ਅਤੇ ਸਿਹਤਯਾਬੀ ਉੱਤੇ ਧਰਮ ਦਾ ਅਸਰ
 • ਸ਼ਰਮ, ਡੀਪ੍ਰੈਸ਼ਨ ਅਤੇ ਵੱਖਰੇਵੇਂ ਦੇ ਆਲੇ-ਦੁਆਲੇ ਸਭਿਆਚਾਰਕ ਕਲੰਕ
 • ਪੋਸ਼ਣ, ਖ਼ੁਰਾਕ ਅਤੇ ਹਰਬਲ ਦਵਾ-ਦਾਰੂ ਦੀ ਮਹੱਤਤਾ
 • ਦਿਮਾਗ ਦੀਆਂ ਸੱਟਾਂ ਕਿਵੇਂ ਪਰਿਵਾਰ, ਸਮਾਜਕ ਰੁਤਬੇ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ
 • ਇਕ ਪਰਿਵਾਰ ਦੇ ਵਿਸ਼ਵਾਸਾਂ ਅਤੇ ਕੈਨੇਡੀਅਨ ਹੇਲਥਕੇਅਰ ਸਿਸਟਮ ਵਿਚਕਾਰ ਵਿੱਥ ਭਰਣਾ

ਇਕ ਕੇਸ ਵਿਚ ਸਭਿਆਚਾਰਕ ਮੁੱਦਿਆਂ ਦੀਆਂ ਅਸਲੀ ਮਿਸਾਲਾਂ

ਕੈਰੰਜ਼ਾ ਵਿਖੇ, ਅਸੀਂ ਸਮਝਦੇ ਹਾਂ ਕਿ ਜਦੋਂ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੁੰਦੀ ਤਾਂ ਇਹ ਤੁਹਾਡੇ ਲਈ ਕਿੰਨਾਂ ਮੁਸ਼ਕਲ ਹੋ ਸਕਦਾ ਹੈ। ਸਭਿਆਚਾਰਕ ਫ਼ਰਕ ਅਕਸਰ ਤੁਹਾਡੇ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਹੀ ਨੁਮਾਇੰਦਗੀ ਨਾਲ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ।

ਪਦ-ਅਧਿਕਾਰੀਆਂ ਦੀ ਰਾਏ

ਸਾਡੇ ਕਲਾਇੰਟਾਂ ਵਿਚੋਂ ਇਕ ਉਸ ਦੇਸ਼ ਵਿਚ ਪੈਦਾ ਹੋਇਆ ਜਿੱਥੇ ਪੁਲਿਸ ਵੱਢੀਖੋਰ ਅਤੇ ਹਿੰਸਕ ਸੀ। ਉਸਨੇ ਆਪਣੀ ਜ਼ਿੰਦਗੀ ਵਿਚ ਸ਼ੁਰੂ ਤੋਂ ਹੀ ਡਰ ਵਿਚ ਜੀਉਣਾ ਅਤੇ ਬਿਨਾਂ ਸੁਆਲ ਕੀਤੇ ਪੁਲਿਸ ਦੀ ਗੱਲ ਮੰਨਣੀ ਸਿੱਖ ਲਿੱਤੀ।

ਕੈਨੇਡਾ ਵਿਚ, ਉਸ ਦੀ ਕਾਰ ਦੁਰਘਟਨਾ ਹੋ ਗਈ ਸੀ। ਉਸਨੂੰ ਗ਼ਲਤ ਮੋਡ਼ ਕੱਟਣ ਲਈ ਉਸੇ ਸਮੇਂ ਇਕ ਟ੍ਰੈਫਿਕ ਟਿਕਟ ਜਾਰੀ ਕੀਤੀ ਗਈ ਸੀ, ਭਾਵੇਂ ਕਿ ਦੂਜੇ ਵਾਹਣ ਨੇ ਲਾਲ ਬੱਤੀ ਪਾਰ ਕੀਤੀ ਸੀ। ਅਫ਼ਸਰ ਨੇ ਉਸਨੂੰ ਟਿਕਟ ਦਾ ਭੁਗਤਾਨ ਕਰਨ ਲਈ ਕਿਹਾ, ਅਤੇ ਕਲਾਇੰਟ ਨੇ ਉਸ ਦੀ ਗੱਲ ਮੰਨੀ ਭਾਵੇ ਉਸਨੂੰ ਇਹ ਭਰੋਸਾ ਨਹੀਂ ਸੀ ਕਿ ਦੁਰਘਟਨਾ ਉਸਦੀ ਗ਼ਲਤੀ ਤੋਂ ਹੋਈ।

ਸਿੱਟੇ ਵਜੋਂ ਨੁਕਸਾਨਾਂ ਲਈ ਕੀਤੀ ਗਈ ਕਾਰਵਾਈ ਵਿਚ, ਬੀਮਾ ਵਕੀਲ ਨੇ ਬਹਿਸ ਕੀਤੀ ਕਿ ਸਾਡੇ ਕਲਾਇੰਟ ਰਾਹੀਂ ਟਿਕਟ ਦਾ ਭੁਗਤਾਨ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਕਲਾਇੰਟ ਨੇ ਗ਼ਲਤ ਮੋਡ਼ ਕੱਟਣ ਅਤੇ ਦੁਰਘਟਨਾ ਕਰਨ ਲਈ ਜ਼ਿੰਮੇਵਾਰੀ ਸਵੀਕਾਰ ਕੀਤੀ। ਕਿਉਂਕਿ ਸਾਨੂੰ ਕਲਾਇੰਟ ਦੇ ਆਪਣੇ ਦੇਸ਼ ਵਿਚ ਪੁਲਿਸ ਨਾਲ ਹੋਏ ਪਿਛਲੇ ਤਜਰਬੇ ਬਾਰੇ ਪਤਾ ਸੀ, ਅਸੀਂ ਪੁਲਿਸ ਨੂੰ ਉਸ ਦਾ ਲਿਹਾਜ਼ ਵਿਖਾਉਣ ਦੇ ਕਾਬਲ ਸੀ ਅਤੇ ਇਸ ਆਧਾਰ ਤੇ ਦਾਅਵੇ ਦਾ ਨਿਪਟਾਰਾ ਕਰਨ ਯੋਗ ਸੀ ਕਿ ਦੂਜਾ ਡਰਾਈਵਰ 100% ਦੋਸ਼ੀ ਸੀ।

ਕਾਰ ਐਕਸੀਡੈਂਟ ਕਲੇਮ

ਅਸੀਂ ਕਿਵੇਂ ਮਦਦ ਕਰ ਸਕਦੇ ਹਾਂ

ਪਰਿਵਾਰ ਅਕਸਰ ਇਸ ਗੱਲ ਰਾਹੀਂ ਹੈਰਾਨ ਅਤੇ ਹਾਵੀ ਹੁੰਦੇ ਹਨ ਕਿ ਇਕ ਗੰਭੀਰ ਸੱਟ ਉੰਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਵਿੱਤੀ  ਸਥਿਤੀ ਤੇ ਕਿਵੇਂ ਅਸਰ ਕਰ ਸਕਦੀ ਹੈ।  ਇਕ ਤਜਰਬੇਕਾਰ ਨਿਜੀ ਸੱਟ ਵਕੀਲ ਤੁਹਾਨੂੰ ਆਪਣੀ ਵਰਤਮਾਨ ਸਥਿਤੀ ਬੇਹਤਰ ਸਮਝਣ ਅਤੇ ਆਪਣੇ ਕਨੂੰਨੀ ਅਧਿਕਾਰ ਸਮਝਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।  

ਕੈਰੰਜ਼ਾ ਵਿਖੇ, ਸਾਡਾ ਦਖਲ ਉਦੋਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਤੁਹਾਨੂੰ ਮਿਲਦੇ ਹਾਂ।  ਹਰ ਗੱਲਬਾਤ ਦੁਆਰਾ, ਅਸੀਂ ਤੁਹਾਨੂੰ ਅਰਾਮਦੇਹ, ਸੁਰੱਖਿਅਤ ਅਤੇ ਸਮਰਥਤ ਮਹਿਸੂਸ ਕਰਾਉਣ ਲਈ ਆਪਣੀ ਕਾਬਲਿਅਤ ਮੁਤਾਬਕ ਸਰਬੋਤਮ ਕੋਸ਼ਿਸ਼ ਕਰਦੇ ਹਾਂ। 

ਇਸ ਲਈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਲੋਡ਼ਾਂ ਪੂਰੀਆਂ ਕਰਨ ਲਈ ਤੁਹਾਨੂੰ ਲਗਾਤਾਰ ਮਿਲਦੇ ਰਹੀਏ, ਕੈਰੇਂਜ਼ਾ ਕੈਨੇਡਾ ਵਿਚ ਨਿਜੀ ਸੱਟ ਕਨੂੰਨ ਦੀ ਸਿਰਫ ਇੱਕ ISO  ਪ੍ਰਮਾਣਿਤ ਫਰਮ ਬਣ ਗਈ ਹੈ। 

ਇਹ ISO ਪ੍ਰਮਾਣੀਕਰਣ ਯਕੀਨੀ ਬਣਾਉਂਦਾ ਹੈ ਕਿ ਸਾਡੀ ਫਰਮ ਕਲਾਇੰਟ ਸੇਵਾ ਦੀ ਉੱਚਤਮ ਕੋਟੀ ਤੇ ਸਥਿਤ ਹੈ, ਕਿ ਅਸੀਂ ਲਗਾਤਾਰ ਆਪਣਾ ਸੰਚਾਰ, ਆਪਣੀ ਸਿਖਲਾਈ ਅਤੇ ਆਪਣੀਆਂ ਕਾਰਜਵਿਧੀਆਂ ਸੁਧਾਰਾਂਗੇ। ਅਸੀਂ ਇਹ ਕੀਤਾ, ਕਿਉਂਕਿ ਜੋ ਵੀ ਅਸੀਂ ਕਰਦੇ ਹਾਂ, ਤੁਹਾਡੇ ਤੇ ਫੋਕਸ ਕਰ ਕੇ ਕਰਦੇ ਹਾਂ।  ਅਸੀਂ ਇਹ ਕੀਤਾ, ਕਿਉਂਕਿ ਤੁਸੀਂ ਖਾਸ ਹੋ। 

ਕੈਰੰਜ਼ਾ ਵਿਖੇ, ਸਾਡਾ ਕੰਮ ਮੁਕੱਦਮੇ ਰਾਹੀਂ ਤੁਹਾਡੀ ਮਦਦ ਕਰਨ ਤੋਂ ਬਹੁਤ ਵੱਧ ਹੈ; ਇਹ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਕੋਲ ਆਪਣੇ ਪੁਨਰਵਾਸ ਲਈ ਸਹੀ ਸਰੋਤ ਹਨ।  ਤੁਹਾਡੀਆਂ ਮੈਡੀਕਲ ਅਤੇ ਪੁਨਰਵਾਸ ਟੀਮਾਂ ਤੁਹਾਨੂੰ ਰਿਕਵਰ ਕਰਨ ਵਿਚ ਮਦਦ ਸਖ਼ਤ ਮੇਹਨਤ ਕਰਦੀਆਂ ਹਨ।   ਉਹ ਤੁਹਾਡੀਆਂ ਸਰੀਰਕ, ਭਾਵਾਤਮਕ, ਮਾਨਸਿਕ ਅਤੇ ਸਮਾਜਕ ਲੋਡ਼ਾਂ ਦੀ ਵਿਆਖਿਆ ਕਰਨਗੀਆਂ।  ਅਸੀਂ ਉੰਨ੍ਹਾਂ ਨਾਲ ਨਜ਼ਦੀਕੀ ਨਾਲ ਕੰਮ ਕਰਾਂਗੇ, ਇਸ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪੁਨਰਵਾਸ ਇਲਾਜਾਂ ਅਤੇ ਸਹਾਇਕ ਤਰਕੀਬਾਂ ਦੇ ਵਾਧੂ ਖਰਚਿਆਂ ਬਾਰੇ ਚਿੰਤਾ ਕਰਨ ਦੀ ਲੋਡ਼ ਨਹੀਂ ਹੁੰਦੀ। 

ਤੁਸੀਂ ਆਪਣਾ ਧਿਆਨ ਰੱਖੋ।

ਬਾਕੀ ਗੱਲਾਂ ਦਾ ਧਿਆਨ ਅਸੀਂ ਰੱਖਾਂਗੇ।

ਕਾਰ ਐਕਸੀਡੈਂਟ ਕਲੇਮ

ਤੁਹਾਡੇ ਹੱਕ

ਜੇ ਤੁਸੀਂ ਵਾਹਣ ਦੀ ਦੁਰਘਟਨਾ ਵਿਚ ਸ਼ਾਮਿਲ ਹੋ, ਇੱਥੇ ਮਦਦ ਉਪਲਬਧ ਹੈ।

ਤੁਸੀਂ ਹੱਕਦਾਰ ਹੋ:

ਦੁਰਘਟਨਾ ਫਾਇਦਿਆਂ ਲਈ

ਭਾਵੇਂ ਦੁਰਘਟਨਾ ਲਈ ਤੁਸੀਂ ਦੋਸ਼ੀ ਸੀ ਜਾਂ ਨਹੀਂ ਸੀ, ਸਾਰੀਆਂ ਓਨਟਾਰੀਓ ਆਟੋ ਬੀਮਾ ਪਾਲਿਸੀਆਂ ਸਟੇਟੂਅਰੀ ਐਕਸੀਡੈਂਟ ਬੈਨੀਫਿਟਸ ਸਕੇਡੀਊਲ (SABS) ਵਿਚ ਉਲੀਕੇ ਗਏ ਲਾਜ਼ਮੀ ਫਾਇਦੇ ਪ੍ਰਦਾਨ ਕਰਨਗੀਆਂ। 

ਹੋ ਸਕਦਾ ਹੈ ਕਿ ਤੁਹਾਡਾ ਪਰਿਵਾਰ ਅਤੇ ਆਸ਼ਰਿਤ ਕੁਝ ਫਾਇਦਿਆਂ ਦੇ ਹੱਕਦਾਰ  ਹੋਣ ਭਾਵੇਂ ਉਹ ਦੁਰਘਟਨਾ ਵਿਚ ਸ਼ਾਮਿਲ ਨਹੀਂ ਸਨ।   ਦੁਰਘਟਨਾ ਫਾਇਦਿਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਇਸ ਦੇਸ਼ ਵਿਚ ਤੁਹਾਡਾ ਕਨੂੰਨੀ ਨਿਵਾਸ ਰੁਤਬਾ ਕੀ ਹੈ। 

ਅਪੰਗਤਾ ਬੀਮਾ

ਤੁਹਾਡੀ ਨੌਕਰੀ ਜਾਂ ਇਕ ਪ੍ਰਾਈਵੇਟ ਪਾਲਿਸੀ ਤੋਂ ਉਪਲਬਧ ਅਲਪ-ਕਾਲੀਨ ਅਪੰਗਤਾ ਜਾਂ ਚਿਰਕਾਲਿਕ ਫਾਇਦਿਆਂ ਲਈ  ਤੁਰੰਤ ਆਵੇਦਨ ਦੇਣਾ ਚਾਹੀਦਾ ਹੈ।  ਇਹ ਫਾਇਦੇ ਹਮੇਸ਼ਾ ਪ੍ਰਮੁੱਖ ਹੁੰਦੇ ਹਨ।  ਤੁਹਾਡੀ ਕਾਰ ਦਾ ਬੀਮਾ ਸਿਰਫ ਉਹੀ ਕਵਰ ਕਰੇਗਾ ਜੋ ਤੁਹਾਡੀ ਨਿਜੀ ਅੰਗਹੀਣਤਾ ਪਾਲਿਸੀ ਕਵਰ ਨਹੀਂ ਕਰੇਗੀ।

ਦੋਸ਼-ਆਧਾਰਤ ਮੁਕੱਦਮੇ ਦਾ ਦਾਅਵਾ

ਐਕਸੀਡੈਂਟ ਬੈਨੀਫਿਟ ਦਾਅਵੇ ਤੋਂ ਇਲਾਵਾ, ਤੁਸੀਂ ਦੋਸ਼ਆਧਾਰਤ ਦੁਰਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਵੀ ਮੁਕੱਦਮਾ ਚਲਾ ਸਕਦੇ ਹੋ। 

ਇਸ ਕਿਸਮ ਦਾ ਦਾਅਵਾ, ਜਿਸਨੂੰ ਸਮਾਜੀ ਅਪਰਾਧ ਕਿਹਾ ਜਾਂਦਾ ਹੈ, ਹੇਠ ਲਿਖੇ ਮੁਆਵਜ਼ੇ ਦੀ ਭਾਲ ਕਰਦਾ ਹੈ:

 • ਦੁਖ ਅਤੇ ਦਰਦ ਲਈ
 • ਆਰਥਿਕ ਨੁਕਸਾਨਾਂ ਲਈ  (ਮਿਸਾਲ ਵਜੋਂ, ਮੌਜੂਦਾ ਅਤੇ ਭਵਿੱਖੀ ਆਮਦਨੀ ਨੁਕਸਾਨ)
 • ਕਮਾਈ ਕਰਨ ਦੀ ਯੋਗਤਾ ਦਾ ਨੁਕਸਾਨ 
 • ਭਵਿੱਖੀ ਮੈਡੀਕਲ ਇਲਾਜ ਅਤੇ ਦੇਖਭਾਲ ਲਈ ਲਾਗਤ 
 • ਭਵਿੱਖੀ ਸੇਵਾਦਾਰ ਦੇਖਭਾਲ ਦੀ ਲਾਗਤ 
 • ਘਰ ਦੀ ਦੇਖਭਾਲ ਅਤੇ ਦੇਖਭਾਲ ਕਰਨ ਦੀਆਂ ਲੋਡ਼ਾਂ ਦੀ ਲਾਗਤ 
 • ਜੇਬ ਲਾਗਤਾਂ
 • ਪਰਿਵਾਰ ਦੀ ਸਾਂਝੀ ਆਮਦਨੀ ਦਾ ਨੁਕਸਾਨ 
 • ਤੁਹਾਡੇ ਨਜ਼ਦੀਕੀ ਪਰਿਵਾਰ ਰਾਹੀਂ ਦੇਖਭਾਲ, ਅਗਵਾਈ ਅਤੇ ਸੰਗ ਦਾ ਨੁਕਸਾਨ
 • ਤੁਹਾਡੇ ਪਰਿਵਾਰ ਨੂੰ ਹੋਏ ਦੁਰਘਟਨਾ ਕਾਰਣ ਵਾਪਰੇ ਪਰਿਵਾਰਕ ਸਦੱਸਾਂ ਨੂੰ ਆਰਥਿਕ ਨੁਕਸਾਨ

ਇਕ ਵਾਰ ਅਸੀਂ ਤੁਹਾਡੇ ਕੇਸ ਦੇ ਵਿਸਤਾਰ ਦੀ ਮੁੱਖ ਸਮਝ ਪ੍ਰਾਪਤ ਕਰ ਲਈਏ, ਅਸੀਂ ਤੁਹਾਨੂੰ ਅੰਦਾਜ਼ਾ ਦੇ ਸਕਦੇ ਹਾਂ ਕਿ ਤੁਸੀਂ ਕਿੰਨ੍ਹੀ ਰਕਮ ਰਿਕਵਰ ਕਰਨ ਦੀ ਆਸ ਕਰ ਸਕਦੇ ਹੋ।  ਅਸੀਂ ਤੁਹਾਡੇ ਲਈ ਉਪਲਬਧ ਮੁਆਵਜ਼ੇ ਦੇ ਹਰ ਸਾਧਨ ਨੂੰ ਵੇਖਦੇ ਹਾਂ।  ਅਸੀਂ ਜਾਣਦੇ ਹਾਂ ਕਿ ਰਿਕਵਰ ਹੋਇਆ ਹਰ ਡਾਲਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕਿੰਨ੍ਹਾ ਜ਼ਰੂਰੀ ਹੈ।

1 ਸਤੰਬਰ, 2010 ਤੋਂ ਸਟੇਟੂਅਰੀ ਐਕਸੀਡੈਂਟ ਬੈਨੀਫਿਟਸ ਸਕੇਡੀਊਲ ਵਿਚ ਕੀਤੀਆਂ ਗਈਆਂ ਮਹੱਤਵਪੂਰਨ ਤਬਦੀਲੀਆਂ ਨਾਲ, ਇਹ ਜ਼ਰੂਰੀ ਫਰਜ ਹੈ ਕਿ ਤੁਸੀਂ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਕੀ ਅਧਿਕਾਰ ਹੋ ਸਕਦੇ ਹਨ, ਇਕ ਵਕੀਲ ਨਾਲ ਸਲਾਹ ਕਰੋ।   ਜੋ ਅਧਿਕਾਰ ਤੁਹਾਡੇ ਹੋ ਸਕਦੇ ਹਨ, ਉਸ ਦਾ ਪ੍ਰਿੰਟ ਕੀਤਾ ਜਾ ਸਕਣ ਵਾਲਾ ਸਾਰ ਪ੍ਰਾਪਤ ਕਰਨ  ਲਈ , ਇੱਖੇ ਕਲਿੱਕ ਕਰੋ

ਕਾਰ ਐਕਸੀਡੈਂਟ ਕਲੇਮ

ਸਮੇਂ ਦੀਆਂ ਸੀਮਾਵਾਂ

ਬੀਮਾ ਕੰਪਨੀ ਆਮ ਤੌਰ ਤੇ ਕਿਸੇ ਇਲਾਜ ਜਾਂ ਖਰਚੇ ਦਾ ਭੁਗਤਾਨ ਸਿਰਫ ਉਦੋਂ ਕਰੇਗੀ ਜਦੋ ਤੁਸੀਂ ਉਸ ਫਾਇਦੇ ਲਈ ਆਵੇਦਨ-ਪੱਤਰ ਦੇ ਚੁੱਕੇ ਹੋ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉੰਨ੍ਹਾਂ ਸਾਰੇ ਫਾਇਦਿਆਂ ਲਈ ਛੇਤੀ ਤੋਂ ਛੇਤੀ ਆਵੇਦਨ-ਪੱਤਰ ਦਿਓ ਜਿੰਨ੍ਹਾਂ ਦੀ ਤੁਹਾਨੂੰ ਲੋਡ਼ ਹੋਵੇਗੀ। ਸਮੇਂ ਦੀਆਂ ਸਖ਼ਤ ਸੀਮਾਵਾਂ ਲਾਗੂ ਹੁੰਦੀਆਂ ਹਨ। ਅਸੀਂ ਤੁਹਾਡੇ ਲਈ ਸਮੇਂ ਦੀਆਂ ਇਹ ਸੀਮਾਵਾਂ ਪੂਰੀਆਂ ਕਰਾਂਗੇ, ਇਸ ਤਰ੍ਹਾਂ ਤੁਸੀਂ ਆਪਣੀ ਰਿਕਵਰੀ ਤੇ ਫੋਕਸ ਕਰ ਸਕਦੇ ਹੋ।

ਯਾਦ ਰੱਖਣ ਲਈ ਕੁਝ ਜ਼ਰੂਰੀ ਸੀਮਾਵਾਂ:

7 ਦਿਨ – ਤੁਹਾਨੂੰ ਐਕਸੀਡੈਂਟ ਬੈਨੀਫਿਟ ਬੀਮਾ ਕੰਪਨੀ ਨੂੰ ਦੁਰਘਟਨਾ ਅਤੇ ਕਿ ਤੁਸੀਂ ਜਖ਼ਮੀ ਹੋਏ ਸੀ ਬਾਰੇ ਲਾਜ਼ਮੀ ਤੌਰ ਤੇ ਸੂਚਿਤ ਕਰਨਾ ਚਾਹੀਦਾ ਹੈ।

30 ਦਿਨ – ਤੁਹਾਨੂੰ ਬੀਮਾ ਕੰਪਨੀ ਰਾਹੀਂ ਐਕਸੀਡੈਂਟ ਬੈਨੀਫਿਟ ਆਵੇਦਨ-ਪੱਤਰ ਪ੍ਰਦਾਨ ਕੀਤੇ ਜਾਣ ਦੇ 30 ਦਿਨਾਂ ਅੰਦਰ ਇਸ ਨੂੰ ਲਾਜ਼ਮੀ ਤੌਰ ਤੇ ਭਰਣਾ ਅਤੇ ਭੇਜਣਾ ਚਾਹੀਦਾ ਹੈ। ਜੇ ਤੁਸੀਂ ਵੱਧ ਸਮਾਂ ਲੈਂਦੇ ਹੋ, ਬੀਮਾ ਕੰਪਨੀ ਤੁਹਾਡੇ ਫਾਇਦੇ 45 ਦਿਨਾਂ ਤੱਕ ਟਾਲ ਸਕਦੀ ਹੈ ਅਤੇ ਸਾਰੇ ਦੇ ਸਾਰੇ ਫਾਇਦਿਆਂ ਦਾ ਭੁਗਤਾਨ ਕਰਨ ਤੋਂ ਮਨਾਂ ਕਰ ਸਕਦੀ ਹੈ।

120 ਦਿਨ – ਤੁਹਾਨੂੰ ਦੋਸ਼ੀ ਧਿਰਾਂ ਤੇ ਮੁਕੱਦਮਾ ਕਰਨ ਦੀ ਆਪਣੀ ਇੱਛਾ ਦਾ ਲਿਖਤ ਨੋਟਿਸ ਦੇਣ ਦੀ ਲੋਡ਼ ਹੁੰਦੀ ਹੈ।

2 ਸਾਲ – ਦੋਸ਼ੀ ਡਰਾਈਵਰ ਜਾਂ ਆਪਣੀ ਖੁਦ ਦੀ ਬੀਮਾ ਕੰਪਨੀ ਦੇ ਖਿਲਾਫ ਮੁਕੱਦਮਾ ਸ਼ੁਰੂ ਕਰਨ ਲਈ ਜੇ ਤੁਹਾਡੇ ਫਾਇਦੇ ਨਾਮਨਜ਼ੂਰ ਹੋਏ ਹਨ।

ਤੁਹਾਨੂੰ ਲਾਜ਼ਮੀ ਤੌਰ ਤੇ ਸਾਰੀ ਜਾਣਕਾਰੀ ਬੀਮਾ ਕੰਪਨੀ ਨੂੰ ਦੇਣੀ ਚਾਹੀਦੀ ਹੈ ਜਿਸ ਦੀ ਲੋਡ਼ ਇਸ ਨੂੰ ਤੁਹਾਡੇ ਅਧਿਕਾਰਾਂ ਦਾ ਨਿਰਧਾਰਨ ਕਰਨ ਲਈ ਹੈ। ਜਦੋਂ ਇਹ ਅਜਿਹੀ ਜਾਣਕਾਰੀ ਪ੍ਰਦਾਨ ਦੀ ਬੇਨਤੀ ਕਰਦੀ ਹੈ ਤਾਂ ਤੁਹਾਡੇ ਕੋਲ ਪ੍ਰਦਾਨ ਕਰਨ ਦੇ 10 ਵਪਾਰਕ ਦਿਨ ਹੁੰਦੇ ਹਨ ਨਹੀਂ ਤਾਂ ਇਹ ਤੁਹਾਡੇ ਫਾਇਦੇ ਰੋਕ ਸਕਦੀ ਜਾਂ ਨਾਮਨਜ਼ੂਰ ਕਰ ਸਕਦੀ ਹੈ।

ਕਾਰ ਐਕਸੀਡੈਂਟ ਕਲੇਮ

ਬੇਦਾਅਵਾ

ਇਹ ਵੈਬਸਾਇਟ ਜਖ਼ਮੀ ਲੋਕਾਂ ਅਤੇ ਉੰਨ੍ਹਾਂ ਦੇ ਪਰਿਵਾਰਾਂ ਲਈ ਇਕ ਆਮ ਹਵਾਲੇ ਵਜੋਂ ਉਦੇਸ਼ ਰੱਖਦੀ ਹੈ। ਇਸ ਮੈਨੂਅਲ ਵਿਚ ਸ਼ਾਮਿਲ ਮੈਡੀਕਲ ਅਤੇ ਕਨੂੰਨੀ ਜਾਣਕਾਰੀ ਦਾ ਉਦੇਸ਼ ਕਨੂੰਨੀ ਜਾਂ ਮੈਡੀਕਲ ਸਲਾਹ ਪ੍ਰਦਾਨ ਕਰਨਾ ਨਹੀਂ ਹੈ। ਇਸ ਵੈਬਸਾਇਟ ਦੀ ਸਾਸੱਗਰੀ ਸਿਰਫ ਜਾਣਕਾਰੀ ਅਤੇ ਸਿੱਖਿਆ ਸੰਬੰਧੀ ਉਦੇਸ਼ਾਂ ਲਈ ਹੈ ਅਤੇ ਇਹ ਕਿਸੇ ਕਨੂੰਨੀ ਅਤੇ/ਜਾਂ ਸਿਹਤ ਦੇਖਭਾਲ ਪੇਸ਼ਾਵਰ ਦੇ ਪੇਸ਼ਾਵਰ ਨਿਰਣੇ ਲਈ ਪ੍ਰਤੀਸਥਾਪੀ ਹੋਣ ਵਜੋਂ ਨੀਯਤ ਨਹੀਂ ਹੈ, ਅਤੇ ਤੁਹਾਨੂੰ ਇਸ ਵੈਬਸਾਇਟ ਤੇ ਕਨੂੰਨੀ ਜਾਂ ਮੈਡੀਕਲ ਸਲਾਹ ਲਈ ਦਿੱਤੀ ਗਈ ਕਿਸੀ ਸਾਮੱਗਰੀ ਜਾਂ ਬਿਆਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਬੀਨੈਕਾਰ-ਕਲਾਇੰਟ ਦਾ ਰਿਸ਼ਤਾ ਬਣਾਉਣ ਲਈ ਨੀਯਤ ਨਹੀਂ ਹੈ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਆਪਣੀ ਸਿਹਤ ਜਾਂ ਸਿਫਾਰਿਸ਼ ਕੀਤੇ ਇਲਾਜ ਬਾਰੇ ਕੋਈ ਨਿਰਣੇ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਿਹਤ ਦੇਖਭਾਲ ਪੇਸ਼ਾਵਰ ਨਾਲ ਤੁਸੀਂ ਕਿਸੇ ਵੀ ਜਾਣਕਾਰੀ ਦੀ ਧਿਆਨ ਨਾਲ ਸਮੀਖਿਆ ਕਰ ਲਓ। ਜਦਕਿ ਇਸ ਵੈਬਸਾਇਟ ਤੇ ਜਾਣਕਾਰੀ ਦੀ ਦਰੁਸਤੀ ਨੂੰ ਯਕੀਨੀ ਬਣਾਉਣ ਲਈ ਜਾਇਜ਼ ਜਤਨ ਕੀਤੇ ਗਏ ਹਨ, ਸਾਡੀ ਫਰਮ ਜਾਣਕਾਰੀ ਦੀ ਦਰੁਸਤੀ ਜਾਂ ਪੂਰਨਤਾ ਬਾਰੇ ਕੋਈ ਸਪਸ਼ਟ ਜਾਂ ਅਸਪਸ਼ਟ ਨੁਮਾਇੰਦਗੀਆਂ ਜਾਂ ਵਰੰਟੀਆਂ ਨਹੀਂ ਦੇ ਸਕਦੀ। ਹਰ ਵਿਅਕਤੀ ਦੀਆਂ ਕਨੂੰਨੀ ਲੋਡ਼ਾਂ ਨਵੇਕਲੀਆਂ ਹੁੰਦੀਆਂ ਹਨ, ਅਤੇ ਹੋ ਸਕਦਾ ਹੈ ਕਿ ਇਹ ਸਾਮੱਗਰੀਆਂ ਤੁਹਾਡੀ ਕਨੂੰਨੀ ਸਥਿਤੀ ਤੇ ਲਾਗੂ ਨਾ ਹੋਣ। ਆਪਣੇ ਵਿਸ਼ੇਸ਼ ਨਿਜੀ ਸੱਟ ਮਾਮਲੇ ਤੇ ਸਲਾਹ ਲੈਣ ਲਈ ਕਿਰਪਾ ਕਰਕੇ ਓਨਟਾਰੀਓ ਦੇ ਨਿਜੀ ਸੱਟ ਵਕੀਲ ਨਾਲ ਸੰਪਰਕ ਕਰੋ।