ਸ-ਡ- ਫ-ਕਸ

ਇਕ ਫਰਮ ਵਜੋਂ, ਕੈਰੰਜ਼ਾ ਵਿਖੇ, ਅਸੀਂ ਇਸ ਵਿਚਾਰ ਤੇ ਪੱਕੇ ਰਹਿੰਦੇ ਹਨ ਕਿ ਇਕ ਵਕੀਲ ਵਾਸਤੇ ਹੋਰ ਦੇਰ ਲਈ ਕਨੂੰਨ ਅਤੇ ਕਨੂੰਨੀ ਪ੍ਰਣਾਲੀ ਨੂੰ ਸਮਝਣਾ ਕਾਫ਼ੀ ਨਹੀਂ ਹੈ; ਉਚਿਤ ਨੁਮਾਇੰਦਗੀ ਪ੍ਰਦਾਨ ਕਰ ਲਈ, ਸਾਨੂੰ ਲਾਜ਼ਮੀ ਤੌਰ ਤੇ ਤੁਹਾਡੀਆਂ ਨਵੇਕਲੀਆਂ ਸਥਿਤੀਆਂ, ਤੁਹਾਡੀ ਭਾਸ਼ਾ ਅਤੇ ਤੁਹਾਡਾ ਸਭਿਆਚਾਰ ਵੀ ਸਮਝਣਾ ਲਾਜ਼ਮੀ ਹੁੰਦਾ ਹਾਂ। ਅਸੀਂ 24 ਭਾਸ਼ਾਵਾਂ ਵਿਚ ਤਜਰਬੇਕਾਰ ਕਨੂੰਨੀ ਨੁਮਾਇੰਦਗੀ ਪ੍ਰਦਾਨ ਕਰਨ ਲਈ ਆਪਣੇ ਉੱਚ ਮਾਨਕ ਨਿਰਧਾਰਤ ਕਰਦੇ ਹਾਂ ਅਤੇ ਯਕੀਨੀ ਬਣਾਉਂਦੇ ਹਾਂ ਕਿ ਤੁਹਾਡੇ ਕੇਸ ਨੂੰ ਸਪੁਰਦ ਕੀਤੀ ਗਈ ਕਨੂੰਨੀ ਟੀਮ ਇਕ ਚੰਗਾ ਸਭਿਆਚਾਰਕ ਮੇਲ ਹੈ, ਤਾਂ ਜੋ ਕੋਈ ਜ਼ਰੂਰੀ ਵਿਸਤਾਰ ਅਣਦੇਖੇ ਨਾ ਹੋਣ। ਇਕ ਤੋਂ ਵੱਧ ਭਾਸ਼ਾਵਾਂ ਬੋਲਣ ਤੋਂ ਇਲਾਵਾ,ਸਾਡੇ ਸਟਾਫ ਵਿਚੋਂ ਬਹੁਤ ਸਾਰੇ ਪਹਿਲੀ ਅਤੇ ਦੂਜੀ ਪੀਡ਼੍ਹੀ ਦੇ ਕੈਨੇਡਾਈ ਹਨ ਇਸ ਲਈ ਨਾ ਸਿਰਫ ਆਵਾਸ ਸੰਬੰਧੀ ਤਜਰਬੇ ਨੂੰ ਹੀ ਬੇਹਤਰ ਸਮਝਣ ਯੋਗ ਹਨ, ਪਰ ਉਸ ਖਲਬਲੀ ਨੂੰ ਵੀ ਜੋ ਕਾਰ ਦੀਆਂ ਗੰਭੀਰ ਦੁਰਘਟਨਾਵਾਂ ਤੋਂ ਬਾਦ ਹੁੰਦੀ ਹੈ।

ਟੋਰੰਟੋ ਦੀ ਸਭ ਤੋਂ ਵੱਡੀ ਨਸਲੀ ਨਿਜੀ ਸੱਟ ਕਨੂੰਨੀ ਫਰਮ ਵਜੋਂ ਓਨਟਾਰੀਓ ਦੇ ਵੱਖਰੇ ਵੱਖਰੇ ਸਮੂਹਾਂ ਨੂੰ ਸੇਵਾ ਪ੍ਰਦਾਨ ਕਰਨ ਨੇ ਸਾਨੂੰ ਪਹਿਲੇ ਦਰਜੇ ਦਾ ਤਜਰਬਾ ਦਿੱਤਾ ਹੈ ਅਤੇ ਸੂਝ ਪ੍ਰਦਾਨ ਕੀਤੀ ਹੈ ਕਿ ਅਨੁਭੂਤੀਆਂ, ਪੱਖਪਾਤ ਅਤੇ ਅਨੁਵਾਦ ਦੀਆਂ ਗ਼ਲਤੀਆਂ ਕਿੰਨੀ ਗੰਭੀਰਤਾ ਨਾਲ ਤੁਹਾਡੇ ਇਲਾਜ ਉੱਤੇ ਜਾਂ ਬੀਮਾ ਡਾਕਟਰਾਂ, ਪੁਲਿਸ, ਰੁਜ਼ਗਾਰਦਾਤਾਵਾਂ ਅਤੇ ਬੀਮਾ ਕੰਪਨੀਆਂ ਰਾਹੀਂ ਲਿਖਤੀ ਸਬੂਤਾ ਉੱਤੇ ਅਸਰ ਕਰ ਸਕਦੀਆਂ ਹਨ।

ਬੀਮਾ ਸਮਾਯੋਜਕਾਂ, ਵਿਚੋਲਿਆਂ, ਨਿਆਂਕਾਰਾਂ ਅਤੇ ਜਿਊਰੀ ਦੀਆਂ ਅਨੁਭੂਤੀਆਂ ਤੁਹਾਡੇ ਫ਼ੈਸਲੇ ਨੂੰ ਪ੍ਰਭਾਵਿਤ ਕਰਦੀਆਂ ਹਨ। ਅਕਸਰ ਉਹ ਤੁਹਾਡੇ ਪਿਛੋਕਡ਼ ਅਤੇ ਸਭਿਆਚਾਰ ਤੋਂ ਜਾਣੂ ਨਹੀਂ ਹੋਣਗੇ, ਅਤੇ ਧਾਰਨਾਵਾਂ ਕਰ ਸਕਦੇ ਹਨ ਜੋ ਤੁਹਾਡੇ ਮੁਆਵਜ਼ੇ ਤੇ ਗ਼ਲਤ ਤਰੀਕੇ ਨਾਲ ਅਸਰ ਕਰ ਸਕਦੀਆਂ ਹਨ।

ਇਕ ਨਿਜੀ ਸੱਟ ਦੇ ਦਾਅਵੇ ਵਿਚ ਤੁਹਾਡਾ ਮੁਆਵਜ਼ਾ ਇੰਨ੍ਹਾਂ ਸਮੇਤ ਕਈ ਕਾਰਕਾਂ ਤੇ ਆਧਾਰਿਤ ਹੁੰਦਾ ਹੈ:

  • ਤੁਹਾਡੀਆਂ ਸੱਟਾਂ ਨੇ ਤੁਹਾਡੀ ਸਿੱਖਿਆ, ਸਿਖਲਾਈ, ਅਤੇ ਕੰਮ ਦੀ ਸੰਭਾਵਨਾ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ
  • ਤੁਹਾਡਾ ਪਰਿਵਾਰ ਅਤੇ ਵਿੱਤੀ ਸਥਿਤੀ
  • ਸਮਾਜਕ ਅਤੇ ਮਨੋਰੰਜਨ ਕਿਰਿਆਵਾਂ
  • ਪ੍ਰਭਾਵ ਜੋ ਦੁਰਘਟਨਾ ਦਾ ਤੁਹਾਡੀ ਜ਼ਿੰਦਗੀ ਤੇ ਹੋਇਆ

ਤੁਹਾਡੇ ਸਭਿਆਚਾਰ ਦੀ ਸਾਡੀ ਸਮਝ ਅਤੇ ਗ਼ਲਤ ਧਾਰਨਾਵਾਂ ਰਾਹੀਂ ਜੋ ਅਕਸਰ ਹੁੰਦੀਆਂ ਹਨ, ਅਸੀਂ ਤੁਹਾਡੇ ਜੀਵਨ ਵਿਚ ਗਡ਼ਬਡ਼ ਦੀ ਹੱਦ ਦਾ ਬੇਹਤਰ ਸੰਚਾਰ ਕਰਨ ਯੋਗ ਹੁੰਦੇ ਹਾਂ।

ਮਿਸਾਲ ਵਜੋਂ, ਕੈਨੇਡਾ ਵਿਚ ਰੁਜ਼ਗਾਰ ਦੀ ਭਾਲ ਕਰਨ ਵੇਲੇ, ਕਈ ਵਾਰ ਨਵੇਂ ਨਿਵਾਸੀਆਂ ਨੂੰ ਅਸਥਾਈ, ਘੱਟ-ਭੁਗਤਾਨ ਦੀਆਂ ਨੌਕਰੀਆਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਲਈ ਉਹ ਲੋਡ਼ ਤੋਂ ਵੱਧ ਪਡ਼ੇ ਲਿਖੇ ਹੁੰਦੇ ਹਨ। ਬੀਮਾ ਕੰਪਨੀਆਂ ਆਸਾਨੀ ਨਾਲ ਮੰਨ ਲੈਂਦੀਆਂ ਹਨ ਕਿ ਇਹ ਉੰਨ੍ਹਾਂ ਦੀ ਕਮਾਈ ਦੀ ਅਸਲੀ ਸੰਭਾਵਨਾ ਵਿਖਾਉਂਦੀ ਹੈ।

ਸਾਡੇ ਕੋਲ, ਫੇਰ ਵੀ, ਤੁਹਾਡੀ ਭਵਿੱਖੀ ਆਮਦਨੀ ਯੋਗਤਾ ਦਾ ਇਕ ਵੱਧ ਉਚਿਤ ਗਤੀ ਮਾਰਗ ਵਿਕਸਿਤ ਕਰਨ ਲਈ ਲੁਡ਼ੀਂਦਾ ਤਜਰਬਾ ਹੈ।